ਨਵਾਂ ਨਾਵਲ - NEW NOVEL

ਮਾਰੂਥਲ ਦਾ ਪਾਣੀ Maruthal Da Pani

ਚੜ੍ਹਦਾ ਸੂਰਜ ਉਨ੍ਹਾਂ ਵੱਲ ਮੁਸਕਰਾ ਰਿਹਾ ਸੀ ਤੇ ਸਾਹਮਣੇ ਵਾਲੀਆਂ ਨਿੱਕੀਆਂ ਹਰੀਆਂ ਪਹਾੜੀਆਂ ‘ਤੇ ਪਈ ਧੁੱਪ ਦੀ ਚਮਕ ਕੁਦਰਤ ਦੀ ਖ਼ੂਬਸੂਰਤੀ ਦੀ ਗਵਾਹੀ ਭਰ ਰਹੀਆਂ ਸਨ | ਬਿਰਛ ਝੂਮਣ ਵਿੱਚ ਮਸਤ ਸਨ, ਪੰਛੀ ਤੇ ਕਿਤੇ ਕਿਤੇ ਵਿਖਾਈ ਦੇਂਦੇ ਜਾਨਵਰ ਆਪਣੇ ਪੇਟ ਲਈ ਕੁਝ ਲੱਭਦੇ ਫਿਰਦੇ ਸਨ | ਹਵਾ ਦੀ ਗੂੰਜ ਦੱਸਦੀ ਸੀ ਕਿ ਕੁਦਰਤ ਹਮੇਸ਼ਾ ਵਾਂਗ ਜੀਵੰਤ ਹੈ | ਉਹਨੂੰ ਲੱਗਾ ਕਿ ਉਸ ਦਾ ਸ਼ੱਕ ਸਿਰਫ ਮਾਰੂਥਲ ਦਾ ਪਾਣੀ ਹੀ ਸੀ, ਜੋ ਬਿਨ ਹੋਂਦ ਦੇ ਦਿਸਦਾ ਰਹਿੰਦਾ ਸੀ | ਹੁਣ ਨਾਲ ਬੈਠੀ ਬਾਰਬਰਾ ਦਾ ਹੱਥ ਉਹਦੇ ਹੱਥ ਵਿੱਚ ਸੀ! ਪਹਾੜੀਆਂ ਵਾਲਾ ਰਸਤਾ ਟੱਪ ਕੇ ਉਹਦੀ ਕਾਰ ਮੈਦਾਨੀ ਇਲਾਕੇ ਵਿੱਚ ਆ ਗਈ ਸੀ, ਤੇ ਉਹ ਬੜਾ ਖੁਸ਼ ਸੀ: ਸੋਚਾਂ ਤੋਂ ਬਿਲਕੁਲ ਮੁਕਤ, ਇੱਕ ਭਿਖਸੂ ਵਾਂਗ |                                                                                                           – ਗ. ਸ. ਨਕਸ਼ਦੀਪ ਪੰਜਕੋਹਾ

ਮਾਰੂਥਲ ਦਾ ਪਾਣੀ ਨਾਵਲ ਮੰਗਵਾਉਣ ਲਈ ਸੰਪਰਕ ਕਰੋ :
Autumn Art, Shop No. 3, Kahlon Complex, 
Opp. Punjabi University, Patiala – 147002
Phone: +91-7380273803, +91-9115872450
Maruthal da pani
ਗ. ਸ. ਨਕਸ਼ਦੀਪ ਪੰਜਕੋਹਾ
ਲੇਖਕ, ਨਾਵਲਕਾਰ, ਕਹਾਣੀਕਾਰ ਤੇ ਕਵੀ

ਲੇਖਕ ਬਾਰੇ

ਗ. ਸ. ਨਕਸ਼ਦੀਪ ਪੰਜਕੋਹਾ ਦਾ ਨਾਮ ਗੁਰਦੀਪ ਸਿੰਘ ਹੈ, ਅਤੇ “ਨਕਸ਼ਦੀਪ ਪੰਜਕੋਹਾ” ਉਹਨਾਂ ਦਾ ਉਪਨਾਮ ਹੈ | ਪਿੰਡ ਪੰਜਕੋਹੇ ਜਿਲ੍ਹਾ ਫਤਿਹਗੜ੍ਹ ਵਿਖੇ ਉਹਨਾਂ ਦਾ ਜਨਮ ਹੋਇਆ | ਉਨ੍ਹਾਂ ਨੇ ਉੱਚ ਵਿਦਿਆ ਮਾਤਾ ਗੂਜਰੀ ਕਾਲਜ ਫਤਿਹਗੜ ਸਾਹਿਬ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਈ | ਕੁੱਝ ਚਿਰ ਬਾਅਦ ਬਾਹਰ ਐਡਿਸ ਅਬਾਬਾ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਬਣ ਕੇ ਪੜ੍ਹਾਉਣ ਚਲੇ ਗਏ, ਪਰ 1986 ਤੋਂ ਬਾਅਦ ਅਮਰੀਕਾ ਜਾ ਵਸੇ | ਲਿਖਣ ਦਾ ਸ਼ੌਕ ਸ਼ੁਰੂ ਤੋਂ ਹੀ ਸੀ; ਉਨ੍ਹਾਂ ਦੀਆਂ ਕਵਿਤਾਵਾਂ ਤੇ ਕਹਾਣੀਆਂ ਆਰਸੀ, ਲਕੀਰ, ਪ੍ਰੀਤ ਲੜੀ, ਪੰਜਾਬੀ ਟ੍ਰਿਬਿਊਨ ਤੇ ਨਵਾਂ ਜਮਾਨਾ ਵਿੱਚ ਛਪਦੇ ਰਹੇ | ਉਨ੍ਹਾਂ ਨੇ ਹੁਣ ਤੀਕ 11 ਪੰਜਾਬੀ ਨਾਵਲ ਲਿਖੇ; ਪਲੇਠਾ ਨਾਵਲ “ਵਾਵਰੋਲਿਆਂ ਦੇ ਨਾਲ” ਜਿਸ ਵਿੱਚ ਕਾਮ ਨੂੰ ਇੱਕ ਬਿਮਾਰੀ ਦੇ ਤੌਰ ਉੱਤੇ ਲਿਆ ਗਿਆ ਸੀ, ਪੰਜਾਬ  ਰਹਿੰਦਿਆਂ ਹੀ ਲਿਖਿਆ ਗਿਆ ਸੀ ਪਰ ਇਸ ਨੂੰ ਬਹੁਤਿਆਂ ਨੇ ਸਰੀਰਕ ਸੰਬੰਧਾਂ ਦੀ ਕਹਾਣੀ ਹੀ ਸਮਝਿਆ ਅਤੇ ਇਸ ਦੀ ਰਗ ਨਹੀਂ ਸਮਝੀ | ਅਮਰੀਕਾ ਰਹਿ ਕੇ ਵੀ ਉਨ੍ਹਾਂ ਨੇ ਲਿਖਣਾ ਕਦੇ ਨਹੀਂ ਛੱਡਿਆ | ਹਰ ਰੋਜ਼ ਬਿਨਾਂ ਨਾਗੇ ਤੋਂ ਇੱਕ ਜਾਂ ਦੋ ਸਫ਼ੇ ਤੇ ਕਈ ਵਾਰ 10 ਸਫ਼ੇ ਲਿਖਣ ਦੀ ਆਦਤ ਨੂੰ ਕਦੇ ਉਨ੍ਹਾਂ ਨੇ ਟੁੱਟਣ ਨਹੀਂ ਦਿੱਤਾ | ਉਨ੍ਹਾਂ ਦੀ ਨੇੜਤਾ ਪੰਜਾਬੀ ਦੇ ਵੱਡੇ ਨਾਵਲਿਸਟ ਸੁਖਬੀਰ, ਬੰਬਈ ਨਾਲ ਦਹਾਕਿਆਂ ਤੀਕ ਰਹੀ ਜਿਹੜੇ ਕਿ ਉਨ੍ਹਾਂ ਲਈ ਇੱਕ ਪ੍ਰੇਰਣਾ ਬਣੇ ਰਹੇ | ਅੱਜ ਕੱਲ੍ਹ ਉਹ ਅਮਰੀਕਾ ਦੀ ਸਟੇਟ ਕੈਲੀਫੋਰਨੀਆ ਵਿੱਚ ਹਨ ਜਿਥੇ ਰਹਿ ਕੇ ਉਹਨਾਂ ਨੇ ਕੁੱਝ ਚਿਰ ਇੱਕ ਫੈਕਟਰੀ ਵਿੱਚ, ਜਿੱਥੇ ਕੰਪਿਊਟਰ ਡਰਾਈਵ ਬਣਦੀ ਸੀ, ਇੱਕ ਟੈਕਨੀਸ਼ੀਅਨ ਦੇ ਤੌਰ ਤੇ ਕੰਮ ਕੀਤਾ ਅਤੇ ਫੇਰ ਕਾਰੋਬਾਰ ਵਿੱਚ ਪੈ ਗਏ | ਪੰਜ ਸਾਲ ਬਾਅਦ, ਆਪਣਾ ਕਾਰੋਬਾਰ ਵੇਚ ਕੇ, ਉਹ ਇੱਕ ਮੈਨੇਜਰ ਦੇ ਤੌਰ ਤੇ ਇਲੈਕਟਰੋਂਨਕ ਕੰਪਨੀ ਵਿੱਚ ਕੰਮ ਕਰਦੇ ਰਹੇ |  ਬਾਕੀ ਸਾਰੇ ਨਾਵਲਾਂ ਜਿਵੇਂ “ਸਾਂਝਾ ਦੁੱਖ”, “ਪਾਰ ਬਣਾਏ ਆਲ੍ਹਣੇ”, “ਗਿਰਵੀ ਹੋਏ ਮਨ”, “ਦਰਖ਼ਤੋਂ ਟੁਟੇ ਪੱਤੇ”, “ਸੁਲਗਦੀ ਅੱਗ”, “ਲਾਲ ਲਕੀਰੋਂ ਪਾਰ”, “ਤਲਵਾਰ ਦੀ ਧਾਰ ਤੇ” ਅਤੇ “ਤਿਲਕਣ”, “ਸਾਥ ਸਾਥ” (ਬਾਲ ਨਾਵਲ ) ਤੇ  “ਸੂਰਜ ਦੀ ਧੀ”   ਅਮਰੀਕਾ ਵਿੱਚ ਰਹਿੰਦਿਆਂ ਹੀ ਲਿਖੇ | ਨਾਵਲ “ਸੁਲਗਦੀ ਅੱਗ” ਇੱਕ ਬਦਲੇ ਦੀ ਕਹਾਣੀ ਤੋਂ ਵੱਧ ਦੀ ਗੱਲ ਕਰਦਾ ਹੈ | ਇਹੋ ਕਿ ਸਾਡੇ ਅੰਦਰ ਕੋਈ ਵੀ ਜਜ਼ਬਾ ਉੱਠੇ, ਉਹ ਉੱਠਣ ਵੇਲੇ ਹੀ ਤਾਕਤਵਰ ਰਹਿੰਦਾ ਹੈ, ਪਰ ਹਾਲਾਤ ਅਤੇ ਵਕਤ ਉਸ ਨੂੰ ਠੰਡਾ ਕਰਨ ਦੀ ਸ਼ਕਤੀ ਰੱਖਦੇ ਹਨ | ਦੋ ਕਾਵਿ ਸੰਗ੍ਰਹਿ “ਰਾਤ ਦੀ ਕੁੱਖ” ਤੇ “ਖਾਮੋਸ਼ੀ” ਵੀ 2019-21 ਵਿੱਚ ਛਪੇ  ਜਿਸ ਵਿੱਚ ਸ਼ਾਮਿਲ ਕੀਤੀਆਂ ਕੁੱਝ ਕਵਿਤਾਵਾਂ ਇਥੇ ਪੰਜਾਬ ਵਿੱਚ ਰਹਿੰਦਿਆਂ ਲਿਖੀਆਂ ਤੇ ਕੁੱਝ ਅਮਰੀਕਾ ਵਿੱਚ ਲਿਖੀਆਂ | ਉਨ੍ਹਾਂ ਦੀ ਪੰਜਾਬੀ ਸਾਹਿਤ ਵਿੱਚ ਜਿਆਦਾ ਜਾਣ ਪਛਾਣ ਉਨ੍ਹਾਂ ਦੇ ਨਾਵਲ “ਗਿਰਵੀ ਹੋਏ ਮਨ” ਕਰਕੇ ਬਣੀ ਜਿਸ ਦਾ ਸੰਬੰਧ ਹਰ ਨਸਲ ਦੇ ਪਰਸਪਰ ਵਿਰੋਧ ਅਤੇ ਮਨ ਦੇ ਦੋਗਲੇ ਬਣੇ ਰਹਿਣ ਨਾਲ ਹੈ | ਇਹ ਨਾਵਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸੀਲੇਬਸ ਵਿੱਚ ਲੱਗਿਆ ਹੋਇਆ ਹੈ | ਇਸ ਨਾਵਲ ਦਾ ਅੰਗਰੇਜ਼ੀ ਵਿੱਚ ਤਰਜਮਾ ਵੀ ਹੋ ਚੁੱਕਿਆ ਹੈ ਅਤੇ ਹਿੰਦੀ ਵਿੱਚ ਵੀ ਹੋ ਰਿਹਾ ਹੈ | ਉਨ੍ਹਾਂ ਨੇ 9-10 ਸਾਲ ਲਾ ਕੇ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਅੰਗਰੇਜ਼ੀ ਵਿੱਚ ਉਲਥਾ ਕੀਤਾ ਤੇ ਜਿਸ ਦੇ ਆਧਾਰ ਤੇ ਅੰਗਰੇਜ਼ੀ ਵਿੱਚ 4 ਕਿਤਾਬਾਂ ਲਿਖੀਆਂ ਜਿਵੇਂ “Guru Message, The Ultimate Freedom”, “Guru Nanak In His Own Words”,  “A Self Portrait : Bhagat Kabir ” and “Who Does Live Within?”, “In essence translation” ਸ਼੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ  ਦੂਸਰੇ  ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਵੀ ਛਾਪੀ ਰਹੀ ਹੈ | ਗੁਰੂ ਨਾਨਕ ਦੇਵ ਜੀ ਦੀ ਬਾਣੀ “In essence The Bani Of Guru Nanak Sahib Volume I, II”  ਛਪ ਚੁੱਕਾ ਹੈ। ਨਕਸ਼ਦੀਪ ਪੰਜਕੋਹਾ ਉਨ੍ਹਾਂ ਸਭ ਸ਼ਖਸ਼ਿਅਤਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਜੋ ਕਿਸੇ ਵੀ ਆਰਟ, ਨਿਰੋਲ ਸਾਹਿਤ ਸਿਰਜਣਾ ਅਤੇ ਇਸ ਦੀ ਇਮਾਨਦਾਰੀ ਨਾਲ ਆਲੋਚਨਾ ਵਿੱਚ ਰੁੱਝੇ ਹੋਏ ਹਨ, ਕਿਉਂਕਿ ਉਹ ਇਹੋ ਸਮਝਦੇ ਹਨ ਕਿ ਅਜਿਹੀਆਂ ਸ਼ਖਸ਼ਿਅਤਾਂ ਹੀ ਉਨ੍ਹਾਂ ਦੇ ਦਿਲ ਦੇ ਕਰੀਬ ਹਨ |  ਉਹਨਾਂ ਦੇ ਕਹਿਣ ਮੁਤਾਬਿਕ, ਮੁਹਾਂਦਰਾ ਪੁਰਸਕਾਰ ਨਾਲ ਨਿਵਾਜੇ ਜਾਣ ਨੂੰ ਉਹ ਬਹੁਤ ਵੱਡੀ ਪ੍ਰਾਪਤੀ ਸਮਝਦੇ ਹਨ, ਕਿਉਂਕਿ ਉਹ ਉਨ੍ਹਾਂ ਲਈ ਇੱਕ ਹੈਰਾਨੀ ਹੀ ਸੀ  | ਇਸ ਗੱਲੋਂ ਉਹ ਬਹੁਤ ਖੁਸ਼ ਹਨ ਕਿ ਇਸ ਪਿੱਛੇ “ਸ. ਪ੍ਰੀਤਮ ਸਿੰਘ ਰਾਹੀ” ਜੀ ਦੇ ਜ਼ਿੰਦਾਦਿਲ ਜਜ਼ਬੇ ਹਨ ਤੇ ਡਾਕਟਰ ਜੋਗਿੰਦਰ ਸਿੰਘ ਨਿਰਾਲਾ ਤੇ ਸਾਥੀਆਂ ਦਾ ਉਹ ਧੰਨਵਾਦ ਕਰਦੇ ਹਨ ਜੋ ਰਾਹੀ ਜੀ ਦੀ ਸੋਚ ਤੇ ਪਹਿਰਾ ਦੇ ਰਹੇ ਹਨ |

ਪੰਜਾਬੀ ਵਿੱਚ ਪ੍ਰਕਾਸ਼ਿਤ ਪੁਸਤਕਾਂ
Published Books in Punjabi

Ki Khateya Pradesh Novel

ਇੰਗਲਿਸ਼ ਵਿੱਚ ਪ੍ਰਕਾਸ਼ਿਤ ਪੁਸਤਕਾਂ
Published Books in English

About G.S.Nakshdeep Panjkoha

S. Nakshdeep Panjkoha’s name is Gurdeep Singh, and “Nakshdeep Panjkoha” is his nickname. He was born at village Panjkohe district Fatehgarh Sahib. He received his higher education from Mata Gujri College Fatehgarh Sahib, Punjab University Chandigarh and Punjabi University Patiala. After some time, he went to teach as an English lecturer in Addis Ababa, but after 1986 he moved to America. The passion for writing was there in him from the childhood ; His poems and stories were published in Aarsi, Lakir, Preetlarhi, Punjabi Tribune and Nawan Jamana. He has written 11 Punjabi novels so far; The first novel “Va Varoleyan De Naal” in which lust-weakness was expressed as a disease, and that novel was written while living here in Panjab. Many people considered it just to be a story of flirty relations and did not understand its essence. He never stopped writing even while living in America He never let break the habit of writing one or two pages and sometimes 10 pages every day. His closeness lasted for decades with the great Punjabi novelist Sukhbir, Bombay, who remained an inspiration to him. Nowadays, he is in the state of California, USA, where he worked for some time as a technician in a factory where computer drives were made, and then went into business. After selling the business five years later, he continued working in an electronics company as a manager. All other novels like “Sanjha Dukh”, “Paar Banaye Ahlene”, “Girvi Hoye Mann”, “Darkhton Tutte Patte”, “Sulagdi Agg” “Lal Lakeeron Paar”, “Talwar dee dhaar ‘Te ”, “Tilkan”, “Saath Saath” and “Surj Dee Dhee” were written while living in America. The novel “Sulagdi Agg” is more than a revenge story; it expresses the fact that whatever emotion arises in us, it remains strong only when it arises, but circumstances and time have the power to cool it down. A poetry collection “Raat Di Kukh” and ” Khamoshi” were also published, in which some of the included poems were written while living here in Punjab and some were written in America. He also wrote a book of essays on some famous poems, He became more known in Punjabi literature because of his novel “Girvi Hoye Mann” which is related to the mutual opposition of each race and caste system through which he expressed the existence of two minds within everyone. This novel is included in the Punjabi Syllabus of Guru Nanak Dev University Amritsar and Punjabi University Patiala. This novel has been translated into English and is being translated into Hindi as well. He spent 9-10 years translating “Sri Guru Granth Sahib Ji” into English and based on that he wrote 4 books in English like “Guru Message, The Ultimate Freedom”, “Guru Nanak In His Own Words”, “A Self Portrait: Bhagat Kabir” and “Who Does Live Within?”  “In essence translation” is being published in 5 volumes of the verses of different gurus and Bhagatas. The Bani of Guru Nanak Sahib has been published in “In essence The Bani Of Guru Nanak Sahib Volume I-II”. Nakshdeep Panjkoha wants to be associated with all those personalities who are engaged in any art, pure literature creation and its honest criticism because he thinks that such personalities are close to his heart. According to him, being awarded with the Muhandra award is a great achievement He is happy that it was a total surprize। Thanks to  Dr Joginder Singh Nirala and his companions, who  are keeping  S. Pritam Singh Rahi’s  idea alive .

G.S.Nakshdeep Panjkoha
Author, Novelist, Storyteller and Poet

What Readers Are Saying

ਸਥਾਪਤ ਲੇਖਕ / ਨਾਵਲਕਾਰ ਨਕਸ਼ਦੀਪ ਪੰਜਕੋਹਾ ਦਾ ਨਵਾਂ ਨਾਵਲ “ਤਿਲਕਣ” ਮਨੁੱਖੀ ਰਿਸ਼ਤਿਆਂ , ਸੁਭਾਵਾਂ , ਸਭਿਆਚਾਰਾਂ ਦੇ ਮਨੋਵਿਗਿਆਨ ਵਿੱਚੋਂ ਲੰਘਦਿਆਂ , ਉਹਨਾ ਵਿਚ ਆ ਚੁੱਕੀ ਤੇ ਆ ਰਹੀ ਤਿਲਕਣ ਨੂੰ ਰੂਪਮਾਨ ਕਰਦਾ ਹੈ ।
ਅਰਤਿੰਦਰ ਸੰਧੂ

Teacher, Editor

Matter of pride for all Punjabis … N we expect much more from your pen …
Tarlok Bir

Writer

ਮੈਂ ਨਕਸ਼ਦੀਪ ਜੀ ਦੇ ਕਾਵਿ ਸੰਗ੍ਰਹਿ ਤੇ ਨਾਵਲ ਪੜ੍ਹੇ ਹਨ। ਉਨ੍ਹਾਂ ਦੇ ਨਾਵਲ ਗੰਭੀਰ ਵਿਸ਼ਿਆਂ ਤੇ ਹੁੰਦੇ ਹਨ।
ਅਗਲੇ ਨਾਵਲ ਦੀ ਉਡੀਕ ਹੈ ਜੀ।
Hardeep Bawa

Teacher & Writer

 
ਰੱਬ ਤੁਹਾਡੀ ਕਲਮ ਨੂੰ ਹੋਰ ਬਰਕਤ ਬਖ਼ਸ਼ਣ ਤੁਹਾਡੀ ਲਿਖੀ ਕਿਤਾਬ ਪੜ੍ਹੀ ਮੈਂ ਬਹੁਤ ਹੀ ਖੂਬਸੂਰਤ ਲਿਖਤ ਹੈ ਤੁਹਾਡੀ।
ਜਸਕੀਰਨਜੀਤ ਰੂਪ ਰਾਏ

ਨਕਸ਼ਦੀਪ ਜੀ ਦੀ ਸ਼ਖ਼ਸੀਅਤ ਨੂੰ ਘੱਟ ਸ਼ਬਦਾਂ ਵਿਚ ਬਿਆਨ ਕਰਨਾ ਨਾਮੁਮਕਿਨ ਹੈ। ਤੁਹਾਡੀਆਂ ਰਚਨਾਵਾਂ ਨੂੰ ਬਹੁਤ ਨੇੜਿਉਂ ਵਾਚਿਆ ਸਮਝਿਆ ਜੋਂ ਦਿਲ ਵਿੱਚ ਓਤਰ ਗਈਆਂ। ਤੁਸੀਂ ਵੱਖ ਵਿਚਾਰਾਂ ਦੇ ਮਾਲਕ ਹੋ ।

Kulwinder Kaur

Writer, poet, play director and producer.

Sh. Gurdeep S. Nakshdeep is a great fiction writer and an eminent scholar; moreover, he translated Shree Guru Granth Sahib and has written books on the Philosophy of Sikhism in English

Dr Joginder Singh Nirala

Writer

ਜੀ ਤੁਸੀਂ ਉਹ ਮਿਆਰੀ ਇਨਸਾਨ ਤੇ ਉਚ ਦਰਜੇ ਦੇ ਲੇਖਕ ਤੇ ਆਲੋਚਕ ਓ ਜਿਹਨਾਂ ਦੀ ਵਜਹ ਕਰਕੇ ਮੇਰੀਆਂ ਲਿਖਤਾਂ ਵਿਚ ਨਿਖਾਰ ਤੇ ਸ਼ਿੰਗਾਰ ਆਇਆ , ਤੁਸੀਂ ਹਮੇਸ਼ਾ ਪਰੇਰਣਾ ਸਰੋਤ ਹੋ ਮੇਰੇ , ਤੇ ਮੈਂ ਹੁਣ ਰੇਡਿਓ ਦੇ ਨਾਲ ਨਾਲ ਲਿਖਣਾ ਸ਼ੁਰੂ ਕਰਨਾ ਮੁੜ ਤੇ ਆਪ ਜੀ ਦੀ ਸਲਾਹ ਤੇ ਭਰੋਸਾ ਹੈ ਹਮੇਸ਼ਾ ਸ਼ੁਕਰੀਆ ਨਕਸ਼ਦੀਪ ਜੀ, ਜ਼ਹੀਨ ਤੇ ਬਹੁਗੁਣੀ ਅਸਲੀ ਲੇਖਕ ਹੋ ਆਪ , ਹੁਣ ਤਾਂ ਮੈਨੂੰ ਪੱਕਾ ਹੀ ਅਪਣੇ ਫਾਊਂਟਨ ਪੈਨ ਵਿੱਚ ਸਿਆਹੀ ਪਾਉਣੀ ਹੀ ਪੈਣੀ ਤਾਂ ਕਿ ਤੁਹਾਡੇ ਵਰਗੇ ਸ਼ਾਹਕਾਰ ਵਰਗੀਆਂ ਰਚਨਾਵਾਂ ਰਚਣ ਵਾਲਿਆਂ ਦੇ ਦਿੱਤੇ ਹੌਂਸਲੇ ਦਾ ਸਹੀ ਉਪਯੋਗ ਕਰ ਸਕਾਂ

Baldeep Sandhu

Writer, Founder Rang FM Radio & Channel

ਨਕਸ਼ਦੀਪ ਪੰਜਕੋਹਾ ਮਨੱੁਖ ਦੀ ਮਾਨਸਿਕਤਾ ਨੂੰ ਸਮਝ ਕੇ ਨਾਵਲ ਲਿਖਣ ਵਾਲਾ ਨਾਵਲਕਾਰ ਹੈ। ਉਹ ਮਨੁੱਖ ਭਾਵੇਂ ਦੇਸ਼ ਵਿਚ ਵੱਸਦਾ ਹੋਵੇ ਜਾਂ ਪਰਦੇਸ ਵਿਚ। ਨਕਸ਼ਦੀਪ ਪੰਜਕੋਹਾ ਦੀ ਗਲਪਕਾਰੀ ’ਚ ਕਲਪਿਤ ਤੇ ਸੰਕਲਪਿਤ ਪੱਖਾਂ ਦਾ ਸੁਚੱਜਾ ਸੰਯੋਗ ਮਿਲਦਾ ਹੈ ਜਿਸ ਦਾ ਅਸਰ ਪਾਠਕ ਦੇ ਮਨ ’ਤੇ ਚਿਰ ਸਥਾਈ ਹੋ ਨਿਬੜਦਾ ਹੈ। ਉਸ ਦੇ ਨਾਵਲਾਂ ਦੀ ਵਿਸ਼ਾਗਤ ਵੰਨ-ਸੁਵੰਨਤਾ ਇਸ ਸੰਯੋਗ ਨੂੰ ਹੋਰ ਵੀ ਸੰਘਣਾ ਕਰ ਦਿੰਦੀ ਹੈ।
Harmeet Singh Atwal

Writer

ਨਕਸ਼ਦੀਪ ਪੰਜਕੋਹਾ ਮਨੁੱਖੀ ਮਨ ਦੀ ਮਾਨਸਿਕ ਗੁੰਝਲਾਂ ਤੇ ਗੰਢਾਂ ਨੂੰ ਕਿਸੇ ਸਰਜਨ ਵਾਂਗੂੰ ਫਰੋਲਦਾ ਹੈ । ਇਨ੍ਹਾਂ ਦੇ ਨਾਵਲ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ । ਦੁੱਖ ਇਹ ਹੈ ਕਿ ਪੰਜਾਬੀ ਸਾਹਿਤ ਦੇ ਆਲੋਚਕਾਂ ਨੇ ਉਨ੍ਹਾਂ ਨੂੰ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕੀਤਾ ਹੈ ਕਿਉਂਕਿ ਪੰਜਕੋਹਾ ਜੀ ਨੇ ਇਨ੍ਹਾਂ ਆਲੋਚਕਾਂ ਦੇ ਪਾਣੀ ਦੇ ਸਿੱਟੇ ਨਹੀਂ ਮਾਰੇ ਪਰ ਪੰਜਾਬੀ ਪਾਠਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਸਤਿਕਾਰ ਦਿੱਤਾ । ਪੰਜਾਬੀ ਸਾਹਿਤ ਦੇ ਵਿੱਚ ਨਕਸ਼ਦੀਪ ਪੰਜਕੋਹਾ ਦਾ ਆਪਣੀ ਮਿਹਨਤ ਨਾਲ ਬਣਾਇਆ ਨਿਵੇਕਲਾ ਸਥਾਨ ਹੈ ।

Budh Neelon

Editor

Very happily I want to inform you that I finished reading your novel today.
I found it so enticing, fascinating and gluing that I could not put it down without finishing.
I read the last chapter twice and finished the whole in the early morning around 5:30am today.

And sir, VERY VERY HUMBLY I REQUEST YOU TO PLEASE PLEASE GRANT ME PERMISSION TO TRANSLATE THIS NOVEL DARAKHTAN TON TUTTE PATTE INTO ENGLISH.
I would be highly obliged if I am granted the permission to work on this novel too.
I promise that I will put in as much as effort as use possible and produce good work and won’t disappoint you at all.
Thank you sir

Dr. Sumaneet Kaur Pahwa

Guru Nanak Dev University, Amritsar

ਪਰਵਾਸੀ ਪੰਜਾਬੀ ਨਾਵਲ ਸਿਰਜਣਧਾਰਾ ਵਿੱਚ ਗ.ਸ ਨਕਸਦੀਪ ਪੰਜਕੋਹਾ ਇੱਕ ਪ੍ਰੀਚਿਤ ਨਾਮ ਹੈ । ਇਸ ਨਾਵਲਕਾਰ ਨੇ ਹੁਣ ਤੱਕ ਅੱਠ ਨਾਵਲ ਲਿਖੇ । ਉਸ ਦਾ ਅੱਠਵਾ ਨਾਵਲ ਤਲਵਾਰ ਦੀ ਧਾਰ ‘ਤੇ 2023 ਵਿੱਚ ਪ੍ਰਕਾਸਿਤ ਹੋਇਆ! ਇੱਕਵੀ ਸਦੀ ਦੇ ਤੀਜੇ ਦਹਾਕੇ ਵਿੱਚ ਲਿਖਿਆ ਗਿਆ ਇਹ ਨਾਵਲ ਪਰਵਾਸੀ ਦੀਆ ਮੰਨੋ-ਗੁੰਝਲ਼ਾ ਨੂੰ ਬੜੇ ਮਾਰਮਿਕ ਰੂਪ ਵਿੱਚ ਪੇਸ਼ ਕਰਕੇ ਇਹ ਸਿੱਧ ਕਰਦਾ ਹੈ ਕਿ ਮਨੁੱਖੀ ਮਨ ਅੰਦਰ ਘਰ ਕਰ ਚੁੱਕੇ ਜਾਤ-ਪਾਤ ਅਤੇ ਧਰਮਾ ਦੇ ਵੱਖਰੇਵਿਆ਼ਂ ਨੇ ਰਿਸ਼ਤਿਆਂ ਦੀਆਂ ਪਵਿੱਤਰ ਸਮੀਕਰਣਾ ਨੂੰ ਤੋੜਿਆ ਹੀ ਨਹੀਂ ਸਗੋਂ ਭੈ-ਭੀਤ ਵੀ ਕੀਤਾ ਹੈ । ਕਦੀ ਅਸੀਂ ਰਿਸ਼ਤਿਆਂ ਨੂੰ ਜਾਤ-ਪਾਤ ਨਾਲ ਜੋੜਦੇ ਹਾਂ ਕਦੀ ਧਰਮ ਨਾਲ ਜੋੜਦੇ ਕਦੇ ਆਤਮ ਗਿਲਾਨੀ ਨਾਲ ਜੋੜ ਕਿ ਆਪਣੇ ਆਪ ਨੂੰ ਉੱਤਮ ਸਿੱਧ ਕਰਨ ਦੇ ਆਹਰ ਵਿੱਚ ਸਭ ਕੁਝ ਭਸਮ ਕਰ ਦਿੰਦੇ ਹਾਂ । ਅਸਲ ਵਿੱਚ ਮਨੁੱਖੀ ਮਨ ਆਪਣੀ ਘੁੰਮਣ-ਘੇਰੀ ਵਿੱਚ ਅਜਿਹਾ ਫਸਦਾ ਹੈ ਕਿ ਚੌਰਾਹੇ ‘ਤੇ ਖਲੋਤਾ ਫੈਸਲਾ ਹੀ ਨਹੀਂ ਪਾਉਂਦਾ ਕਿ, ਕੀ ਠੀਕ ਤੇ ਕੀ ਗਲਤ ਸਿੱਟੇ ਵਜੋਂ ਘਰ-ਪਰਿਵਾਰ ਤੇ ਰਿਸ਼ਤੇਦਾਰ ਵੀ ਇਸ ਵਿਡੰਬਨਾ ਦਾ ਦੁੱਖ ਭੋਗਦੇ ਹਨ । ਇਹ ਨਾਵਲ ਰਿਸ਼ਤਿਆਂ ਦੇ ਕਿਰ ਜਾਣ ਦੀ , ਭੁਰ ਜਾਣ ਦੀ, ਵਿਛੁੰਨੇ ਜਾਣ ਦੀ ਤਸਵੀਰਕਸੀ ਕਰਨ ਦੇ ਨਾਲ ਨਾਲ ਪਿਆਰ ਦੀ ਤਾਕਤ ਦਾ ਅਹਿਸਾਸ ਵੀ ਕਰਵਾ ਦਿੰਦਾ ਹੈ ।

Dr. Gurbir Singh Brar

Guru Nanak Dev University, Amritsar

ਵਾਕਿਆ ਇਹ ਨਾਵਲਕਾਰ ਦੂਜੇ ਨਾਵਲਕਾਰਾਂ ਨਾਲੋਂ ਅਲੱਗ ਲਕੀਰ ਖਿੱਚ ਕੇ ਲਿਖਦੈ। ਪਰਵਾਸੀ ਭੂਹੇਰਵਾ, ਨਸਲੀ ਬਿਰਤਾਂਤ ਤੋਂ ਪਰ੍ਹਾਂ ਬੰਦੇ ਦੇ ਅੰਤਰ ਮਨ ਦੀਆਂ ਤਹਿਆਂ,vਅਸਥਿਰ ਰਿਸ਼ਤੇ, ਮਾਨਸਿਕ ਗੁੰਝਲਾਂ ਦੀ ਰਸਾਕਸ਼ੀ ਇਹਦੇ ਦੇ ਨਾਵਲਾਂ ਦੀ ਮੁੱਖ ਧੁਨੀ ਹੈ।ਇਹਨਾਂ ਦੇ ਨਾਵਲ ਦੂਜੇ ਨਾਵਲਕਾਰਾਂ ਵਾਂਗ  ਇਕ ਕਹਾਣੀ ਨਹੀਂ ਘੜਦੇ ਬਲਕਿ ਅੰਦਰੂਨੀ ਮਨ ਦੀ ਨਾ ਮੁੱਕਣ ਵਾਲੀ ਯਾਤਰਾ ਹੁੰਦੇ ਨੇ। ਪਾਠਕ ਬਾਹਰੀ ਵਿਹਾਰ ਤੋਂ ਅੰਦਰ ਦੇ ਰਸਤਿਓਂ ਤੁਰ ਕੇ ਅਜਬ ਸੰਸਾਰ ਦੇ ਦਰਸ਼ਨ ਕਰਦੇ ਮਹਿਸੂਸਦੇ ਨੇ।——ਡਾਕਟਰ ਅਮਰਜੀਤ ਅਰਪਨ

ਵਾਕਿਆਈ,ਤੁਹਾਡਾ ਨਾਵਲ ਤਿਲਕਣ ਮਨ ਨੂੰ ਬਹੁਤ ਦ੍ਰਵਿਤ ਕੀਤਾ।ਰਿਸ਼ਤਿਆਂ ਦੀਆਂ ਉਲਝਣਾਂ ਨੂੰ ਤੁਸੀਂ ਬੜੀ ਬਾਰੀਕੀ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੰਦੇ ਦੇ ਮਨ ਨੂੰ ਸਮਝਣਾ ਬੜਾ ਈ ਔਖੈ। ਇਹਦੇ ਪਿੱਛੇ ਸਮਾਜਿਕ ਆਰਥਿਕ ਪ੍ਰਸਥਿਤੀਆਂ ਦੀ ਆਪਣੀ ਥਾਂ ਹੈ।ਕੁੱਝ ਸਭਿਆਚਾਰਕ ਪਿਛੋਕੜ ਵੀ ਹੁੰਦੈ ਜੋ ਬੰਦੇ ਦੀ ਘਾੜਤ ਘੜਦੈ। ਰੌਨ ਵਰਗਾ ਪੜ੍ਹਿਆ ਲਿਖਿਆ ਪਾਤਰ ਮੈਨੂੰ ਅਲੱਗ ਹੀ ਲੱਗਿਆ।ਇਹਦੇ ਪਿੱਛੇ ਪੈਸਾ ਮੁੱਖੀ ਸਿਸਟਮ ਵੀ ਹੋ ਸਕਦੈ। ਬਲਰਾਜ ਔਰ ਰੌਨ ਦੇ ਸਭਿਆਚਾਰਕ ਪਿਛੋਕੜ ਕਾਰਨ ਸੋਚ ਦੀਆਂ ਤੰਦਾਂ ਵੱਖਰੀਆਂ ਨੇ,ਪਰ ਫਿਰ ਵੀ ਇਨਸਾਨ ਤਾਂ ਇਨਸਾਨ ਹੀ ਹੈ।ਸਭਿਆਚਾਰਕ ਪਿਛੋਕਡ਼ ਦਾ ਵੱਖਰਾ ਹੋਣ ਦੇ ਬਾਵਜੂਦ ਇਨਸਾਨੀ ਤੰਦਾਂ ਕਿਤੇ ਜਾ ਕੇ ਭਾਵਕ ਪੱਧਰ ਤੇ ਜਾ ਜੁੜਦੀਆਂ ਨੇ।

 ਇਹ ਨਾਵਲ ਬੰਦੇ ਅੰਦਰ ਰਿਸ਼ਤਿਆਂ ਦੀ ਤਿਲਕਣ ਦੀ ਯਥਾਰਥਕ ਤਸਵੀਕਸ਼ੀ ਕਰਦਾ ਹੈ। ਬੰਦੇ ਦੇ ਮਨ ਦੀਆਂ ਡੂੰਘੀਆਂ ਤਹਿਆਂ ਅੰਦਰ ਕੀ ਖੌਲਦਾ ਰਹਿੰਦਾ ਹੈ, ਇਹਦੀ ਥਾਹ ਪਾਉਣੀ ਹਾਰੀਸਾਰੀ ਦੇ ਨਾਵਲਕਾਰ ਦੇ ਹਿੱਸੇ ਨਹੀਂ ਆ ਸਕਦਾ, ਇਹਦੇ ਲਈ ਮਨ ਦੀਆਂ ਪਰਤਾਂ ਦਾ ਅਧਿਅਨ ਔਰ ਬੋਧ ਲਾਜ਼ਮੀ ਸ਼ਰਤ ਹੈ। ਪਿਛਲੇ ਦਿਨੀਂ ਜਦੋਂ ਮੈਂ ਵੀ ਇਹ ਨਾਵਲ ਪੜ੍ਹਿਆ ਤਾਂ ਮੈਨੂੰ ਇਹ ਨਾਵਲ ਬਾਕੀ ਪੰਜਾਬੀ ਨਾਵਲਾਂ ਨਾਲੋਂ ਹੱਟ ਕੇ ਲਿਖਿਆ ਲੱਗਿਆ। ਪ੍ਰੋ ਅਟਵਾਲ ਨੇ ਬਹੁਤ ਅੱਛੀ ਸਮੀਖਿਆ ਕੀਤੀ ਹੈ।|

ਡਾਕਟਰ ਅਮਰਜੀਤ ਸਿੰਘ

ਨਵਾਂ ਨਾਵਲ ਛਪਣ ਅਧੀਨ
NEW NOVEL UNDER PUBLICATION

"ਤੁਸੀਂ ਜੋ ਵੀ ਹੋ , ਓਹ ਤੁਸੀਂ ਨਹੀਂ , ਕਿਸੇ ਬੁੱਤ ਵਾਂਗ ਘੜੇ ਗਏ ਹੋ। ਕਿਸੇ ਤਸਵੀਰ ਵਾਂਗ ਫਰੇਮ 'ਚ ਜੜੇ ਗਏ ਹੋ। ਤੁਸੀਂ ਮੰਨੋ, ਨਾ ਮੰਨੋ, ਤੁਸੀਂ ਓਪਰੀ ਸੋਚ ਹੇਠ ਗਿਰਵੀ ਧਰੇ ਹੋਏ ਹੋ..."

ਨਾਵਲ : ਗਿਰਵੀ ਹੋਏ ਮਨ (ਗ. ਸ. ਨਕਸ਼ਦੀਪ ਪੰਜਕੋਹਾ)
Scroll to Top